ਧਰਤੀ  ਦੇ  ਚੰਨ  ਦਾ  ਜ਼ਿਕਰ  ਮੈ  ਪਹਿਲਾ  ਵੀ  ਕੀਤਾ  ਸੀ
ਜਿਹਨੇ ਮੈਨੂ ਮੇਰਾ ਪਹਲਾ ਨਗਮਾ ਦਿੱਤਾ ਸੀ
ਉਸਤੋ ਬਾਦ ਓਸ ਚੰਨ ਦੀ ਚਾਨਣੀ ਹੋਰ ਵੱਦਦੀ ਗਈ
ਮੇਰੀ ਨਜ਼ਰ ਨੂ ਓਹ ਆਪਣੇ ਵੱਲ ਹੋਰ ਸੱਦਦੀ ਗਈ
ਜਿਹਨੇ ਮੈਨੂ ਮੇਰਾ ਪਹਲਾ ਨਗਮਾ ਦਿੱਤਾ ਸੀ
ਉਸਤੋ ਬਾਦ ਓਸ ਚੰਨ ਦੀ ਚਾਨਣੀ ਹੋਰ ਵੱਦਦੀ ਗਈ
ਮੇਰੀ ਨਜ਼ਰ ਨੂ ਓਹ ਆਪਣੇ ਵੱਲ ਹੋਰ ਸੱਦਦੀ ਗਈ
ਕੀ  ਕਰਾਂ  ਓਸ  ਚੰਨ  ਵੱਲ  ਬਾਰ  ਬਾਰ  ਤੱਕ  ਕੇ
ਜਿਹਨੂ  ਕੋਈ  ਪਾ  ਨਹੀ  ਸਕਦਾ
ਓਹ   ਚੰਨ  ਤਾਂ  ਆਪਣੇ  ਚਕੋਰ  ਦਾ  ਹੀ  ਸੀ
ਉਸਤੇ  ਕੋਈ  ਹੋਰ  ਆਪਣਾ  ਹਕ਼  ਜਤਾ  ਨਈ  ਸਕਦਾ
ਫੇਰ  ਕਿਓ  ਮੈ  ਹੀ  ਓਹਦੇ  ਦੀਦਾਰ  ਬਿਨਾ  ਰਹ ਨਈ   ਸਕਦਾ ? 
ਗਲ  ਤੱਕਣ ਤਕ  ਸੀਮਤ  ਰਿਹੰਦੀ  ਤਾਂ  ਠੀਕ  ਸੀ
ਪਰ  ਹੁਣ  ਤਾਂ  ਕਨਾਂ ਨੂ  ਵੀ  ਓਹਦੀ  ਅਵਾਜ਼  ਦੀ  ਉਡੀਕ  ਸੀ
ਮੇਰੇ  ਰਾਵਾਂ  ਨੂ  ਵੀ  ਓਹਦੇ  ਕਦਮਾ  ਦੀ  ਉਡੀਕ  ਸੀ
ਮੇਰੇ  ਸਵਾਲਾਂ  ਨੂ  ਵੀ  ਓਹਦੇ  ਜਵਾਬਾਂ  ਦੀ  ਉਡੀਕ  ਸੀ
ਮੇਰੀ  ਸੋਚ  ਓਹਦੇ  ਹੀ  ਖਿਆਲਾਂ  ਦੇ  ਨਜ਼ਦੀਕ ਸੀ
ਪਰ  ਕਿਓ .?
ਜਦ  ਕੀ  ਓਹ  ਕਿਸੇ  ਹੋਰ  ਦੀ  ਹੀ  ਤਾਕ਼ਦੀਰ  ਸੀ
ਕਿਸੇ  ਹੋਰ  ਦੇ  ਹਥਾਂ  ਦੀ  ਲਕੀਰ  ਸੀ
ਜਿਵੇਂ ,
ਜਿਵੇਂ  ਰਾਂਝੇ  ਦੀ  ਹੀਰ  ਸੀ
ਪਰ  ਮੇਰੇ  ਨੈਣਾ  ਵਿਚ  ਕਿਓ  ਓਹਦੀ  ਹੀ  ਤਸਵੀਰ  ਸੀ ?
ਜਿਥੇ  ਮੈ  ਓਹਦੇ  ਲਈ  ਇਕ  ਅੰਜਾਨ  ਕਪੜੇ  ਦੇ  ਲੀਰ  ਸੀ
ਓਥੇ  ਓਹ  ਮੇਰੀ  ਇਬਾਦਤ , ਮੇਰਾ  ਪੀਰ  ਸੀ
ਹਰ  ਤਰਫ਼  ਛਾਇਆ  ਸਿਰਫ  ਓਹਦਾ  ਹੀ  ਨੂਰ  ਸੀ 
ਜੇ  ਓਹ  ਕਿਸੇ  ਹੋਰ  ਦੀ  ਹੀ  ਹੂਰ  ਸੀ ?
ਜੇ  ਓਹਨੇ  ਮੈਥੋ  ਹੋਣਾ  ਹੀ  ਦੂਰ  ਸੀ ?
ਫੇਰ  ਕਿਓ  ਮੇਰੇ  ਤੇ  ਸਿਰਫ  ਓਹਦਾ  ਹੀ  ਸੁਰੂਰ  ਸੀ
ਰੱਬ  ਕੋਲੋਂ  ਮੈ  ਇਹ  ਸਵਾਲ  ਪੁਛਿਆ  ਜ਼ੁਰੂਰ  ਸੀ
ਰੱਬ  ਕਹਿੰਦਾ  ਤੂ  ਕੇਹੜੇ  ਚੰਨ  ਦੀ  ਗੱਲ  ਕਰਦਾ  ਏ .? 
ਅੰਬਰਾਂ  ਦੇ  ਚੰਨ  ਨੂ  ਦੂਰ  ਵੇਖ  ਕੇ  ਤੂ  ਕਿਓ  ਹੌਕੇ  ਭਰਦਾ  ਏ .?
ਓਹ ਨਹੀ ਕਿਸੇ  ਦਾ , ਕਿਸੇ  ਨਾ  ਓਹਨੁ  ਆਪਣਾ  ਕਦੇ  ਬਣਾਇਆ
ਜਿਵੇਂ ਤੈਥੋਂ , ਓਹ ਸਬਨਾ ਤੋਂ ਰਹਿੰਦਾ ਕੋਸੋੰ ਦੂਰ
ਦੂਰ ਰਹਕੇ ਵੀ ਓਹ ਸਬਨਾ ਨੂ ਦਿੰਦਾ ਚਾਨਣ ਜ਼ਰੂਰ
ਮੈ ਕੇਹਾ ਰੱਬਾ ਤੂ ਕਰਦਾ ਏ ਗੱਲ ਅੰਬਰਾਂ ਦੇ ਚੰਨ ਦੀ
ਮੈ ਸੁਰਤ ਟਿਕਾਈ ਕੀਤੇ ਹੋਰ ਹੁਣ ਆਪੇ ਬੁਝ ਮੇਰੇ ਮੰਨ ਦੀ
ਤੇਰੇ ਅੰਬਰਾਂ ਦੇ ਚੰਨ ਨੂ ਤਾਂ ਚੜਿਆ ਰਹਿੰਦਾ ਗੁਰੂਰ
ਮੈ ਗੱਲ ਕਰਦਾ ਧਰਤੀ ਦੇ ਚੰਨ ਦੀ ਜਿਹਦਾ ਮੁਕਦਾ ਨਈ ਕਦੇ ਨੂਰ
ਅੰਬਰਾਂ ਦੇ ਚੰਨ ਤੋਂ ਜ਼ਿਆਦਾ ਮੈਨੂ ਧਰਤੀ ਦਾ ਚੰਨ ਮੰਜ਼ੂਰ
ਇਸਲਈ ਕੀ ਓਹਨੇ ਮੈਨੂ ਤੇਰੇ ਤੱਕ ਦਾ ਰਾਹ ਹੈ ਦਿਖਾਇਆ
ਮਾਫ਼ ਕਰੀ ਓ ਰੱਬਾ
ਕਦੇ ਕਦੇ ਮੈ ਓਹਨੁ ਤੇਰੀ ਥਾਂ ਤੇ ਹੈ ਬਿਠਾਇਆ
ਜਿਵੇਂ ਤੈਥੋਂ , ਓਹ ਸਬਨਾ ਤੋਂ ਰਹਿੰਦਾ ਕੋਸੋੰ ਦੂਰ
ਦੂਰ ਰਹਕੇ ਵੀ ਓਹ ਸਬਨਾ ਨੂ ਦਿੰਦਾ ਚਾਨਣ ਜ਼ਰੂਰ
ਮੈ ਕੇਹਾ ਰੱਬਾ ਤੂ ਕਰਦਾ ਏ ਗੱਲ ਅੰਬਰਾਂ ਦੇ ਚੰਨ ਦੀ
ਮੈ ਸੁਰਤ ਟਿਕਾਈ ਕੀਤੇ ਹੋਰ ਹੁਣ ਆਪੇ ਬੁਝ ਮੇਰੇ ਮੰਨ ਦੀ
ਤੇਰੇ ਅੰਬਰਾਂ ਦੇ ਚੰਨ ਨੂ ਤਾਂ ਚੜਿਆ ਰਹਿੰਦਾ ਗੁਰੂਰ
ਮੈ ਗੱਲ ਕਰਦਾ ਧਰਤੀ ਦੇ ਚੰਨ ਦੀ ਜਿਹਦਾ ਮੁਕਦਾ ਨਈ ਕਦੇ ਨੂਰ
ਅੰਬਰਾਂ ਦੇ ਚੰਨ ਤੋਂ ਜ਼ਿਆਦਾ ਮੈਨੂ ਧਰਤੀ ਦਾ ਚੰਨ ਮੰਜ਼ੂਰ
ਇਸਲਈ ਕੀ ਓਹਨੇ ਮੈਨੂ ਤੇਰੇ ਤੱਕ ਦਾ ਰਾਹ ਹੈ ਦਿਖਾਇਆ
ਮਾਫ਼ ਕਰੀ ਓ ਰੱਬਾ
ਕਦੇ ਕਦੇ ਮੈ ਓਹਨੁ ਤੇਰੀ ਥਾਂ ਤੇ ਹੈ ਬਿਠਾਇਆ
ਤੇਰੇ  ਅੱਗੇ  ਹੁਣ  ਮੈ  ਕਰਾਂ  ਏਹੀ  ਦੁਆ , ਜੋ  ਹੋਇਆ , ਜੋ  ਹੋਣਾ  ਸਬ  ਤੇਰੀ  ਹੈ  ਰਜ਼ਾ 
ਪਰ ਇਸ ਧਰਤੀ ਦੇ ਚੰਨ ਨੂ ਓਸਦੇ ਚਕੋਰ ਨਾ ਜ਼ਰੂਰ ਮਿਲਾ , ਓਹਨੁ ਹੋਰ ਰੋਸ਼ਨਾ
ਮੈਨੂ ਹਮੇਸ਼ਾ ਓਹਦਾ ਹਸਦਾ ਚੇਹਰਾ ਵਿਖਾ
ਇਸੇ ਸਹਾਰੇ ਸਾਰੀ ਉਮਰ ਦਊਂਗਾ ਲੰਘਾ
ਨਈ ਰਖਾਂਗਾ ਤੇਰੇ ਤੇ ਕੋਈ ਸਵਾਲ ਨਾ ਕੋਈ ਗਿਲਾ
ਬਸ ਇਸ ਚੰਨ ਨੂ ਹੋਰ ਜਿਆਦਾ ਰੋਸ਼ਨਾ
ਹੋਰ ਜਿਆਦਾ ਰੋਸ਼ਨਾ
ਪਰ ਇਸ ਧਰਤੀ ਦੇ ਚੰਨ ਨੂ ਓਸਦੇ ਚਕੋਰ ਨਾ ਜ਼ਰੂਰ ਮਿਲਾ , ਓਹਨੁ ਹੋਰ ਰੋਸ਼ਨਾ
ਮੈਨੂ ਹਮੇਸ਼ਾ ਓਹਦਾ ਹਸਦਾ ਚੇਹਰਾ ਵਿਖਾ
ਇਸੇ ਸਹਾਰੇ ਸਾਰੀ ਉਮਰ ਦਊਂਗਾ ਲੰਘਾ
ਨਈ ਰਖਾਂਗਾ ਤੇਰੇ ਤੇ ਕੋਈ ਸਵਾਲ ਨਾ ਕੋਈ ਗਿਲਾ
ਬਸ ਇਸ ਚੰਨ ਨੂ ਹੋਰ ਜਿਆਦਾ ਰੋਸ਼ਨਾ
ਹੋਰ ਜਿਆਦਾ ਰੋਸ਼ਨਾ
_______ਸਿਮਰਨਜੀਤ ਸਿੰਘ

 



 
 
 
 
 
 
 
 
0 comments:
Post a Comment