Saturday, 11 July 2015

ਅਮ੍ਰਿਤਾਵਲੀ (4) | Amritavali (4)

0

Pink, Dupatta, Pen, Simranjeet Singh, Amritavali

Punjabi Script

ਅਜ ਫੇਰ ਹੁਸਨ ਅਤੇ ਕਲਮ ਦਾ ਮੇਲ ਹੋਇਆ 
ਹੁਸਨ ਨੇ ਆਪਣੀ ਟੌਹਰ ਤੇ ਕਲਮ ਨੇ ਆਪਣਾ ਜੋਰ ਵਿਖਾਇਆ

ਹੁਸਨ ਕਲਮ ਨੂ ਭਰ ਭਰ ਕੇ ਵਿਸ਼ੇ ਦਿੰਦਾ ਸੀ 
ਕਲਮ ਓਸਨੂ ਨਿਖਾਰ ਨਿਖਾਰ ਕੇ ਵੰਡਦੀ ਸੀ 

ਹੁਸਨ ਵੱਲੋਂ ਅਮ੍ਰਿਤਾ ਮੈਦਾਨ ਵਿਚ ਆਈ ਸੀ 
'ਤੇ ਕਲਮ ਸਿਮਰਨ ਜ਼ਰੀਏ ਦਾਖਿਲ ਹੋਈ ਸੀ

ਇਕ ਤੇ ਇਕ ਰਚਨਾਵਾਂ ਬਣਦੀਆਂ ਗਈਆਂ 
ਨਾ ਹੁਸਨ ਨੇ ਹਾਰ ਮੰਨੀ
'ਤੇ ਕਲਮ ਵੱਲੋਂ ਕਾਗਜ਼ ਉੱਤੇ ਲਕੀਰਾਂ ਚਲਦੀਆਂ ਰਹੀਆਂ 

ਹੁਸਨ ਸ਼ਬਦਾਂ ਤੋਂ ਪਰੇ ਦਾ ਰੰਗ ਬਿਖੇਰਨਾ ਚਾਹੁੰਦਾ ਸੀ 
'ਤੇ ਕਲਮ ਤੋਂ ਨਿਕਲਿਆ ਹਰ ਇਕ ਅਖਰ ਓਸ ਰੰਗ ਨੂ ਸਮੇਟਣਾ ਚਾਹੁੰਦਾ ਸੀ

ਆਖਰ ਦੋਵੇਂ ਹਥਿਆਰ ਰੱਬ ਦੇ ਦਿੱਤੇ ਸੀ
ਜਿੱਤਦਾ ਕਿਹੜਾ?
 ਹੁਸਨ ਨੇ ਕਲਮ ਨੂ ਵਿਸ਼ਿਆਂ ਨਾਲ ਸਾਜਿਆ 
'ਤੇ ਕਲਮ ਨੇ ਹੁਸਨ ਨੂ ਸ਼ਬਦਾਂ ਨਾਲ ਨਵਾਜ਼ਿਆ
ਹਾਰਦਾ ਕਿਹੜਾ?
ਇਕ ਦੂਜੇ ਤੋਂ ਬਿਨਾ ਸਾਰ ਲੈਂਦਾ ਕਿਹੜਾ?
_______ ਸਿਮਰਨਜੀਤ ਸਿੰਘ

English Script

Aj fer husn ate kalam da mel hoya
Husn ne apni taur te kalam ne apna zor vakhaya

Husan kalam nu bhar bhar ke vishe dinda si
Kalam osnu nikhar nikhar ke wandhdi si

Husn wallon amrita maidan ch aayi c
Ate kalam simran zariye daakhil hoyi c

Ik te ik rachnava ban diya gayiya
Na husn ne haar manni

ate kalam wallo kaagaz utte lakeeran chaldiya rahiya

Husan shabdan ton pare da rang bikherna chaahnda c
Ate kalam ton niklya har ik akhar os rang nu sametna chahunda c

Aakhar dove hathyar rabb de ditte c
Jittda kehda ?
Husan ne kalam nu visheya naal saajeya
Ate kalam ne husn nu shabdan naal navazeya
Haarda kehda ?
Ik duje bina saar lainda kehda ?

_______ Simranjeet Singh

0 comments:

Post a Comment