Monday, 6 July 2015

ਅਮ੍ਰਿਤਾਵਲੀ (3) | Amritavali (3)

0

Punjab Fields, Trees, Punjab Morning

Punjabi Script

ਰਹਿੰਦਾ ਆਸ ਪਾਸ
ਓਹ ਚਿਹਰਾ ਇਕ ਖ਼ਾਸ

ਦੀਨ ਦੁਨਿਆ ਦੀ ਸਬ ਫਿਕਰਾਂ ਭੁਲਾ ਦਿੰਦਾ
ਹਾੜ ਦੀ ਗਰਮੀ ਵਿਚ ਹਵਾ ਦਾ ਠੰਡਾ ਬੁੱਲਾ ਲਿਆ ਦਿੰਦਾ
ਰਹਿੰਦਾ ਆਸ ਪਾਸ
ਓਹ ਚਿਹਰਾ ਇਕ ਖ਼ਾਸ

ਤੇਜ਼ ਦੌੜਦੀ ਦੁਨਿਆ ਵਿਚ ਠਹਿਰਾਵ ਲਿਆ ਦਿੰਦਾ
ਦੁਨਿਆਵੀ ਗੱਲਾਂ ਭੁਲਾਕੇ ਰੂਹਾਨੀਅਤ ਨੇੜੇ ਕਰਾ ਦਿੰਦਾ
ਰਹਿੰਦਾ ਆਸ ਪਾਸ
ਓਹ ਚਿਹਰਾ ਇਕ ਖ਼ਾਸ

ਇਕ ਦੀਵਾ ਜਿਵੇਂ ਸੌ ਸਾਲ ਦਾ ਹਨੇਰਾ ਮਿਟਾ ਦਿੰਦਾ
ਉਹਦਾ ਇਕ ਪਲ ਦਾ ਤਕਣਾ ਹੀ ਅੰਦਰੋਂ ਜਗਾ ਦਿੰਦਾ
ਰਹਿੰਦਾ ਆਸ ਪਾਸ
ਓਹ ਚਿਹਰਾ ਇਕ ਖ਼ਾਸ

ਸ਼ੁਕਰ ਹੈ ਕਿਸਮਤ ਨੇ ਉਹਦੇ ਦੀਦਾਰ ਕਰਾ ਦਿੱਤਾ
ਰੱਬ ਦੀ ਦਿੱਤੀਆਂ ਇਹ ਅਖਾਂ ਦਾ ਮੁੱਲ ਪਵਾ ਦਿੱਤਾ

ਨਹੀ ਰਹਿੰਦਾ ਜੇ ਓਹ ਚਹਿਰਾ ਆਸ ਪਾਸ
ਕੋਈ ਨਹੀ ਹੋਣਾ ਸੀ ਅਮ੍ਰਿਤਾ ਤੋਂ ਇਲਾਵਾ ਇਹਨਾ ਨੈਣਾ ਲਈ ਏਨਾ ਖ਼ਾਸ

ਰਹਿੰਦਾ ਆਸ ਪਾਸ
ਓਹ ਚਿਹਰਾ ਇਕ ਖ਼ਾਸ

______ਸਿਮਰਨਜੀਤ ਸਿੰਘ 

English Script


Rehnda aas pass
Oh chehra ik khas
Deen duniya di sab fikran bhula dinda
Haad di garmi ch  hawa da thanda bulla leya dinda
Rehnda aas pas
Oh chehra ik khas

Tez daud di duniya wich thehrav leya dinda
Dunyavi gallan bhulaake ruhaniyat nede kra dinda
Rehnda aas pas
Oh chehra ik khas

Ik deeva jiven Sau saal da hanera mita dinda
Ohda ik pal da takna hi andron jga dinda
Rehnda aas pass
Oh chehra ik khas

Shukar hai kismat ne ohda dedaar kra ditta
Rabb di dittiya eh akhan da mull pwa ditta
Nai rehnda je oh chehra aas paas
Koi nahi hona si amrita ton ilava
ehna naina layi ena khas

______Simranjeet Singh

0 comments:

Post a Comment