ਪੁਨਿਆ ਦੀ ਰਾਤ
ਚੰਨ ਲੁਕਿਆ ਫੇਰ
ਵੀ ਮੇਰਾ
ਇੱਕ ਅਰਸਾ ਪੂਰਾ
ਬੀਤ ਗਿਆ
ਚੰਨ ਦਿਸਿਆ ਨਹੀ
ਮੈਨੂ ਮੇਰਾ
ਦਿਸੇ ਤਾਂ ਕੁਝ
ਕਹਿਣਾ ਸੀ ਤੇਨੂ
ਕਹਿਣਾ ਨਹੀ ਲਿਖ
ਕੇ ਦਸਣਾ ਸੀ ਤੇਨੂ
ਜੋ ਗੱਲ ਦਿਲ
ਵਿਚ ਸੀ ਜ਼ੁਬਾਨ ਤੱਕ
ਨਾ ਆਈ
ਅਜੇ ਤਕ ਮੈਨੂ
ਗੱਲ ਕਿਹਣ ਦੀ
ਜਾਚ ਨਾ ਆਈ
ਜੋ ਗੱਲ ਬੋਲ
ਕੇ ਨਾ ਦੱਸ ਸਕਿਆ,
ਲਿਖ ਕੇ ਦਸਦਾ ਹਾਂ
ਕੀ ਹੈ "ਨਵ"
ਮੇਰੇ ਲਈ ਲਿਖ ਕੇ
ਦਸਦਾ ਹਾਂ
ਕੀ ਹੈ ਤੂ
ਮੇਰੇ ਲਈ ਅਜ ਮੈ
ਦਸਦਾ ਹਾਂ,
ਮੇਰੀ ਜਿੰਦਗੀ ਕਾਲੀ
ਰਾਤ ਹਨੇਰੀ, ਉਸ ਰਾਤ
ਵਿਚ ਚਮਕਦਾ ਚੰਨ ਏ ਤੂ,
ਮੇਰਾ ਜੀਵਨ ਇਕ
ਪਿਆਸਾ ਦਰਿਆ , ਉਸ ਦਰਿਆ
ਤੇ ਮੀਹਂ ਦਾ ਛਿੱਟਾ
ਏ ਤੂ,
ਮੇਰਾ ਮੰਨ ਇਕ
ਭਟਕਦਾ ਰਾਹੀ , ਉਸ ਰਾਹੀ
ਦੀ ਮੰਜ਼ਿਲ ਏ ਤੂ ,
ਕੁਫ਼ਰ ਸੁਣ ਸੁਣ
ਪੱਕੇ ਕੰਨ ਮੇਰੇ , ਇਹਨਾ
ਕੰਨਾ ਲਈ ਰੂਹਾਨੀ ਸੰਗੀਤ
ਏ ਤੂ
,
ਤੂ ਹੀ ਤੂ
ਬਸ ਤੂ ਹੀ ਤੂ
ਕੰਢਿਆ ਤੇ ਵੀ
ਆ ਜਾਂਦੀ ਜੋ,
ਓਸ ਨੀਂਦ ਲਈ ਫੁੱਲਾਂ
ਦੀ ਸੇਜ ਏ ਤੂ,
ਨਫਰਤ ਦੁਨੀਆ ਦੀ
ਤੱਕਣ ਬਾਜੋਂ, ਪਿਆਰ ਦਾ
ਪਹਿਲਾ ਇਹਸਾਸ ਏ ਤੂ,
ਅਪਾਹਿਜ ਜਹੀ ਸੋਚ
ਸੀ ਮੇਰੀ, ਓਸ ਸੋਚ
ਲਈ ਖੰਬਾਂ ਦਾ ਜੋੜਾ
ਏ ਤੂ,
ਮੇਰੀਆਂ ਬਾਹਵਾਂ ਕਿਸੇ
ਦੀ ਛੋਹ ਨੂ ਤਰਸਨ,
ਇਹਨਾ ਲਈ ਗਲਵਕੜੀ ਏ ਤੂ,
ਤੂ ਹੀ ਤੂ,
ਬਸ ਤੂ ਹੀ ਤੂ
ਮੈ ਲਿਖਣ ਬੈਠਾ
ਤਾਂ ਮਿਲਣ ਨਾ ਲਫਜ਼,
ਇਹਨਾ ਹਥਾਂ ਲਈ
ਇਕ ਕਵਿਤਾ ਏ ਤੂ,
ਦੁਖ ਦੀ ਘੜੀ
ਮੈ ਬਥੇਰਾ ਹੱਸਿਆ, ਓਹ
ਖੁਸ਼ੀ ਦਾ ਪਹਿਲਾ ਹੰਜੂ
ਏ ਤੂ,
ਸਾਹਾਂ ਨਾਲ ਮੇਰੇ
ਸੀਨੇ ਵਸੀ, ਇਕ ਤਾਜ਼ੇ
ਇਤਰ ਦੀ ਖੁਸ਼ਬੋ ਏ ਤੂ,
ਜਿਵੇਂ ਸਚਾ ਭਗਤ
ਕੋਈ ਰੱਬ ਦਾ, ਓਹਦਾ
ਲਈ ਰੱਬ ਦਾ ਦ੍ਵਾਰ
ਏ ਤੂ,
ਤੂ ਹੀ ਤੂ,
ਬਸ ਤੂ ਹੀ ਤੂ
ਤੇਰੇ ਅੱਗੇ ਜ਼ੁਬਾਨ
ਨਾ ਖੁੱਲੇ, ਹੁਣ ਲਿਖਣ
ਲੱਗੇ ਕਲਮ ਨਾ ਰੁਕੇ
ਮੈ ਤਾਂ ਲਿਖਤਾ
ਹੁਣ ਜੋ ਕਹਿਣਾ
ਕਹਿ ਤੂ
_______ਸਿਮਰਨਜੀਤ ਸਿੰਘ
0 comments:
Post a Comment