Sunday, 21 June 2015

ਪਹਿਲੇ ਮਿਲਾਪ ਦੇ ਪਲ | Pehle Milaap de Pal

0

PunjabiPoems, Punjabi Poems, Punjab,

Punjabi Script

ਯਾਦ ਰਹੂਗੀ ਜ਼ਰੂਰ
ਪਹਿਲੀ ਮੁਲਾਕਾਤ ਵਾਲੀ ਮਿਠੀ ਮਿਠੀ ਬੂਰ
ਸ਼ਹਿਰ ਤੇਰੇ ਤੈਨੂ ਮਿਲਣ ਆਪਾਂ ਆਏ ਸੀ ਹੁਜ਼ੂਰ

ਲੰਘਿਆ ਗਾਲੀ ਚੋਂ ਤੇਰੀ ਅਮੀ ਕੋਲੋਂ ਨਜ਼ਰਾਂ ਬਚਾ ਕੇ
ਤੁਵੀ ਤੁਰੀ ਘਰੋਂ ਜਾਮਣੀ ਰੰਗ ਕੁੜਤੀ ਪਾਕੇ

ਰਾਹ ਦੇ ਦੂਜੇ ਪਾਸੋਂ ਪਹਿਲਾ ਮੈ ਸੀ ਤੈਨੂ ਦੇਖਿਆ
ਮੁਖੋ ਜੁਲਫਾਂ ਹਟਾਉਂਦੀ ਨੇ ਸੀ ਤੂ ਮੈਨੂ ਤੱਕਿਆ

ਨਜ਼ਰਾਂ ਦਾ ਮਿਲਣਾ ਟਿਕਿਆ ਹੀ ਰਹਿ ਗਿਆ
ਪਹਿਲੇ ਦੀਦਾਰ ਦਾ ਪਲ ਦਿਲ ਵਿਚ ਬਹਿ ਗਿਆ
ਪਤਾ ਹੀ ਨਾ ਲਗਿਆ ਕਦ ਰਾਹ ਵਿਚ ਖੜ ਗਿਆ
ਲੋਕਾਂ ਦੀਆਂ ਗਾਲਾਂ, ਸ਼ੋਰ ਅਨ੍ਸੁਣਾ ਕਰ ਗਿਆ

ਟੁੱਟੀ ਸੁਰਤ ਮੇਰੀ ਉਦੋਂ, ਜਦੋਂ ਤੂ ਹੱਸੀ ਸੀ
ਮੈਨੂ ਤੇਰੇ ਵੱਲ ਆਉਂਦਾ ਵੇਖ ਤੂ ਘਰ ਵੱਲ ਨੱਸੀ ਸੀ

ਸੰਗਦੀ ਸੰਗਾਉਂਦੀ ਨੇ ਸੀ ਬੂਹੇ ਵਿਚੋਂ ਤੱਕਿਆ
ਬੇਬੇ ਤੇਰੀ ਦੇਖ ਮੈਵੀਂ ਮੁੜਦੇ ਪੈਰੀਂ ਭਜਿਆ

ਨੁੱਕੜ ਪਿਛੇ ਬਾਗ ਵਿਚ ਮਿਲਣ ਦਾ ਸੀ ਵਾਦਾ
ਫੇਰ ਮਿਲਣ ਦਾ ਪੱਕਾ ਸੀ ਇਰਾਦਾ

ਮਿਲਣ ਦੀ ਤਾਂਘ ਸੀ ਤੂ ਲਾਇਆ ਸੀ ਬਹਾਨਾ
ਮਾਸੀ ਦੀ ਕੁੜੀ ਨੂ ਬਾਗ ਚ ਖਿਡਾਉਣ ਦਾ

ਖੜਾ ਬਾਗ ਚ ਉਡੀਕਾਂ ਕਰਦਾ ਸੀ ਤੇਰੀਆਂ
ਤੂ ਆਈ, ਰੀਝਾਂ ਹੋਈਆਂ, ਪੂਰੀਆਂ ਸੀ ਮੇਰੀਆਂ

ਕੁਝ ਪਲਾਂ ਲਈ ਸਮਾ ਓਥੇ ਹੀ ਥਮ ਗਿਆ
ਓਥੇ ਖੜਾ ਖੜਾ ਮੈ ਇਸ਼੍ਕ਼ੇ ਚ ਰਮ ਗਿਆ
ਤੇਰੇ ਸਿਰ ਚੜ੍ਹ ਕੇ ਓਹ ਵੀ ਸੀਗਾ ਬੋਲਦਾ

ਰੱਬ ਕਰਾਏ ਇਸ਼ਕ਼ ਆਪੇ
ਸਦਾ ਕੀ ਕਸੂਰ ਸੀ
ਫੇਰ ਮਿਲਣ ਦੀ ਤਾਂਘ ਦਿਲ ਵਿਚ ਜ਼ਰੂਰ ਸੀ
ਫੇਰ ਮਿਲਣ ਦੀ ਤਾਂਘ ਅਜੇ ਵੀ ਮੌਜੂਦ ਹੈ |

_______ਸਿਮਰਨਜੀਤ ਸਿੰਘ

English Script

Yaad rahugi zarur
Pehli mulakat waali mithi mithi boor
Shehar tere tenu milan apan aye si huzoor

Langheyan gali chon teri ammi kolon nazran bacha ke
Tuvi turi gharon jamni rang kurti paake

Raah de duje paason pehla mai si tenu dekheya
Mukho zulfan hataundi se si tu mainu takkeya

Nazran da milna tikeya hi reh gya
Pehle didaar da pal, dil wich beh gya

Pta hi na lageya kad raah wich khad gya
Lokan diyan galan, shor unsuna kar gya

Tutti surt meri udo, jado tu hassi si
Mainu tere wall aunda dekh tu ghar wall nassi si

Sangdi sagaoundi ne si buhe wichon takkeya
Bebe teri dekh maivi murde pairin bhajeya

Nukad pichhe baag wich milan da si vada
Fer milan da pakka si irada

Milan di taang si tu laya si bahana
Maasi di kudi nu baag ch khidaun da

Khada baag ch uddekan karda si teriyan
Tu ayi, reejan hoyiyan, pooriyan si meriyan

Kuj palan layi sama othe hi tham gya
Othe khada khada mai ishqe ch ramm gya

Tere sir chadh ke v oh siga bolda
Rabb karaye ishq aape
Sada ki kasoor si
Fer milan di taang dil ch zaroor si
Fer milan di taang aj v maujood hai
_______ Simranjeet Singh

0 comments:

Post a Comment